ਆਪਣੇ ਬੱਚੇ ਦੀ ਹਿਲਜੁਲ ਨੂੰ ਮਹਿਸੂਸ ਕਰਨਾ ਇਸ ਗੱਲ ਦਾ ਸੰਕੇਤ ਹੈ ਕਿ ਉਹ ਠੀਕ ਹੈ। 

ਮੈਨੂੰ ਹਿਲਜੁਲ ਮਹਿਸੂਸ ਹੋਣੀ ਕਦੋਂ ਸ਼ੁਰੂ ਹੋ ਜਾਣੀ ਚਾਹੀਦੀ ਹੈ? 

ਜ਼ਿਆਦਾਤਰ ਔਰਤਾਂ ਆਮ ਤੌਰ 'ਤੇ ਗਰਭ-ਅਵਸਥਾ ਦੇ 16 ਅਤੇ 24 ਹਫਤਿਆਂ ਦੇ ਵਿਚਕਾਰ ਬੱਚੇ ਦੀ ਹਿਲਜੁਲ ਮਹਿਸੂਸ ਕਰਨਾ ਸ਼ੁਰੂ ਕਰ ਦਿੰਦੀਆਂ ਹਨ। ਬੱਚੇ ਦੀ ਹਿਲਜੁਲ ਨੂੰ ਲੱਤ ਮਾਰਨੀ, ਫੜਫੜਾਉਣਾ, ਸਰਸਰਾਹਟ ਜਾਂ ਘੁੰਮਣਾ ਵਿੱਚੋਂ ਕਿਸੇ ਦੇ ਵੱਜੋਂ ਵੀ ਵਰਣਨ ਕੀਤਾ ਜਾ ਸਕਦਾ ਹੈ। ਜਿਵੇਂ-ਜਿਵੇਂ ਤੁਹਾਡੀ ਗਰਭ-ਅਵਸਥਾ ਅੱਗੇ ਵੱਧਦੀ ਹੈ ਹਿਲਜੁਲ ਦੀ ਕਿਸਮ ਬਦਲ ਸਕਦੀ ਹੈ। 

ਮੈਨੂੰ ਬੱਚੇ ਨੂੰ ਕਿੰਨੀ-ਕਿੰਨੀ ਦੇਰ ਬਾਅਦ ਹਿਲਜੁਲ ਕਰਨੀ ਚਾਹੀਦੀ ਹੈ? 

ਆਮ ਹਿਲਜੁਲ ਦੀ ਕੋਈ ਨਿਸ਼ਚਿਤ ਸੰਖਿਆ ਨਹੀਂ ਹੈ। ਤੁਹਾਡੇ ਬੱਚੇ ਦੀ ਹਿਲਜੁਲ ਦਾ ਆਪਣਾ ਖੁਦ ਦਾ ਪੈਟਰਨ ਹੋਵੇਗਾ ਜੋ ਤੁਹਾਨੂੰ ਪਤਾ ਲੱਗ ਜਾਵੇਗਾ। 16 - 24 ਹਫਤਿਆਂ ਤੋਂ ਲੈ ਕੇ 32 ਹਫਤਿਆਂ ਤਕ ਤੁਸੀਂ ਬੱਚੇ ਦੀ ਹਿਲਜੁਲ ਨੂੰ ਵੱਧਦੇ ਹੋਏ ਅਤੇ ਫਿਰ ਜਨਮ ਦੇਣ ਤਕ ਲਗਭਗ ਓਨੀ ਹੀ ਹਿਲਜੁਲ ਮਹਿਸੂਸ ਕਰੋਗੇ। 

ਜੇ ਮੈਂ ਹਿਲਜੁਲ ਵਿੱਚ ਕਮੀ ਮਹਿਸੂਸ ਕਰਦੀ ਹਾਂ ਤਾਂ ਮੈਨੂੰ ਕੀ ਕਰਨਾ ਚਾਹੀਦਾ ਹੈ? 

ਜੇ ਤੁਸੀਂ ਸੋਚਦੇ ਹੋ ਕਿ ਤੁਹਾਡੇ ਬੱਚੇ ਦੀ ਹਿਲਜੁਲ ਘੱਟ ਗਈ ਹੈ ਜਾਂ ਰੁਕ ਗਈ ਹੈ, ਤਾਂ ਤੁਰੰਤ ਆਪਣੀ ਦਾਈ ਜਾਂ ਮੈਟਰਨਿਟੀ ਯੂਨਿਟ ਨਾਲ ਸੰਪਰਕ ਕਰੋ (ਇੱਥੇ ਦਿਨ ਦੇ 24 ਘੰਟੇ, ਹਫਤੇ ਦੇ 7 ਦਿਨ ਸਟਾਫ ਮੌਜੂਦ ਹੁੰਦਾ ਹੈ) ਇਹ ਦੇਖਣ ਲਈ ਕਿ ਅੱਗੇ ਕੀ ਹੁੰਦਾ ਹੈ, ਕਾਲ ਕਰਨ ਨੂੰ ਅਗਲੇ ਦਿਨ ਤਕ ਰੋਕ ਕੇ ਨਾ ਰੱਖੋ। 

ਫੋਨ ਕਰਨ ਬਾਰੇ ਚਿੰਤਾ ਨਾ ਕਰੋ, ਜੇ ਤੁਹਾਡੇ ਬੱਚੇ ਦੀ ਹਿਲਜੁਲ ਘੱਟ ਗਈ ਹੈ ਜਾਂ ਰੁਕ ਗਈ ਹੈ ਤਾਂ ਤੁਹਾਡੇ ਡਾਕਟਰਾਂ ਅਤੇ ਦਾਈਆਂ ਲਈ ਇਸ ਬਾਰੇ ਜਾਣਨਾ ਬਹੁਤ ਜ਼ਰੂਰੀ ਹੁੰਦਾ ਹੈ। 

ਆਪਣੇ ਬੱਚੇ ਦੀ ਦਿਲ ਦੀ ਧੜਕਣ ਨੂੰ ਮਾਪਣ ਲਈ ਕੋਈ ਹੱਥ ਵਿੱਚ ਫੜਨ ਵਾਲੇ ਮੋਨਿਟਰਾਂ, ਡੋਪਲਰਾਂ ਜਾਂ ਫੋਨ ਐਪਾਂ ਦੀ ਵਰਤੋਂ ਨਾ ਕਰੋ। ਭਾਵੇਂ ਤੁਹਾਨੂੰ ਦਿਲ ਦੀ ਧੜਕਣ ਦਾ ਪਤਾ ਲਗ ਜਾਂਦਾ ਹੈ, ਇਸਦਾ ਇਹ ਮਤਲਬ ਨਹੀਂ ਹੈ ਕਿ ਤੁਹਾਡਾ ਬੱਚਾ ਠੀਕ ਹੈ। 

ਜੇ ਮੇਰੇ ਬੱਚੇ ਦੀਆਂ ਹਰਕਤਾਂ ਦੁਬਾਰਾ ਘੱਟ ਜਾਂਦੀਆਂ ਹਨ ਤਾਂ? 

ਜੇ, ਤੁਹਾਡੀ ਜਾਂਚ ਕਰਨ ਦੇ ਬਾਅਦ, ਤੁਸੀਂ ਆਪਣੇ ਬੱਚੇ ਦੀ ਹਿਲਜੁਲ ਤੋਂ ਅਜੇ ਵੀ ਸੰਤੁਸ਼ਟ ਨਹੀਂ ਹੋ, ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਤੁਰੰਤ ਆਪਣੀ ਦਾਈ ਜਾਂ ਮੈਟਰਨਿਟੀ ਯੂਨਿਟ ਨਾਲ ਸੰਪਰਕ ਕਰੋ, ਭਾਵੇਂ ਪਿਛਲੀ ਵਾਰ ਸਭ ਕੁਝ ਠੀਕ ਸੀ। 

ਕਦੇ ਵੀ ਸਲਾਹ ਲਈ ਆਪਣੀ ਦਾਈ ਜਾਂ ਮੈਟਰਨਿਟੀ ਯੂਨਿਟ ਨਾਲ ਸੰਪਰਕ ਕਰਨ ਵਿੱਚ ਝਿਜਕ ਮਹਿਸੂਸ ਨਾ ਕਰੋ, ਭਾਵੇਂ ਇਹ ਕਿੰਨੀ ਵੀ ਵਾਰ ਹੋਵੇ।  

ਮੇਰੇ ਬੱਚੇ ਦੀ ਹਿਲਜੁਲ ਮਹੱਤਵਪੂਰਨ ਕਿਉਂ ਹੈ? 

ਬੱਚੇ ਦੀ ਹਿਲਜੁਲ ਵਿੱਚ ਕਮੀ ਕਦੇ-ਕਦੇ ਇਸ ਬਾਰੇ ਇੱਕ ਮਹੱਤਵਪੂਰਨ ਸੰਕੇਤ ਹੋ ਸਕਦੀ ਹੈ ਕਿ ਬੱਚਾ ਠੀਕ ਨਹੀਂ ਹੈ। ਮਰਿਆ ਹੋਇਆ ਬੱਚਾ ਪੈਦਾ ਕਰਨ ਵਾਲੀਆਂ ਤਿੰਨ ਵਿੱਚੋਂ ਦੋ ਔਰਤਾਂ ਨੇ ਧਿਆਨ ਦਿੱਤਾ ਕਿ ਉਹਨਾਂ ਦੇ ਬੱਚੇ ਦੀ ਹਿਲਜੁਲ ਘੱਟ ਗਈ ਸੀ ਜਾਂ ਬੰਦ ਹੋ ਗਈ ਸੀ।  

  • ਇਹ ਸੱਚ ਨਹੀਂ ਹੈ ਕਿ ਗਰਭ-ਅਵਸਥਾ ਦੀ ਸਮਾਪਤੀ ਦੇ ਕੋਲ ਬੱਚੇ ਘੱਟ ਹਿਲਜੁਲ ਕਰਦੇ ਹਨ।
  • ਤੁਹਾਨੂੰ ਪ੍ਰਸੂਤ ਵਿੱਚ ਜਾਣ ਦੇ ਸਮੇਂ ਤਕ ਅਤੇ ਪ੍ਰਸੂਤ ਦੇ ਦੌਰਾਨ ਵੀ, ਆਪਣੇ ਬੱਚੇ ਦੀ ਹਰਕਤ ਮਹਿਸੂਸ ਹੁੰਦੀ ਰਹਿਣੀ ਚਾਹੀਦੀ ਹੈ। - 

ਆਪਣੇ ਬੱਚੇ ਦੀ ਹਿਲਜੁਲ ਦੇ ਆਮ ਪੈਟਰਨ ਨੂੰ ਜਾਣੋ।

ਕਿਰਪਾ ਕਰਕੇ ਨੋਟ ਕਰੋ ਕਿ ਸਿਰਫ ਇਸ ਪੰਨੇ ਦਾ ਹੀ ਅਨੁਵਾਦ ਕੀਤਾ ਗਿਆ ਹੈ, ਬਾਕੀ ਦੀ ਵੈਬਸਾਈਟ ਅੰਗ੍ਰੇਜ਼ੀ ਵਿੱਚ ਹੈ। 

ਡਾ .ਨਲੋਡ (download)